in

ਵੰਡ ’ਚ ਮਾਰੇ ਗਾਏ ਦੀ ਯਾਦ ਵਿੱਚ ਅਕਾਲ ਤਖਤ ਵੱਲੋਂ ਦੀ ਪੁਰਜ਼ੋਰ ਹਮਾਇਤ

ਚੰਡੀਗੜ੍ਹ,  ਅਗਸਤ (2022) ਪਜ਼ੰਤਰ (75) ਸਾਲਾਂ ਬਾਅਦ, ਪਹਿਲੀ ਵਾਰ ਅਕਾਲ ਤਖਤ ਉੱਤੇ ਸੰਤਾਲੀ ਦੀ ਵੰਡ ਵਿੱਚ ਮਾਰੇ ਗਏ ਪੰਜਾਬੀਆਂ ਦੀ ਯਾਦ ਵਿੱਚ 16 ਅਗਸਤ ਨੂੰ ਹੋ ਰਹੀ ਅਰਦਾਸ ਦਾ ਕੇਂਦਰੀ ਸਿੰਘ ਸਭਾ ਪੁਰਜ਼ੋਰ ਸਵਾਗਤ ਕਰਦੀ ਹੈ। ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕਰਦੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਸਿੱਖ ਪੰਥ ਦਾ ਨਾਮ ਜਾਰੀ ਸੱਦੇ ਉੱਤੇ ਗੁਰਦਵਾਰਿਆਂ ਵਿੱਚ ਵੰਡ ਦੀ ਭੇਟ ਚੜ੍ਹੇ 10 ਲੱਖ ਪੰਜਾਬੀਆਂ ਦੀ ਸਿਮਰਤੀ ਵਿੱਚ ਵਿਸ਼ੇਸ਼ ਤੌਰ ਤੇ ਪਾਠ ਅਤੇ ਅਰਦਾਸਾਂ ਕਰਵਾਈਆਂ ਜਾਣ।

          ਪਿਛਲੇ ਪੰਜ ਸਾਲਾਂ ਤੋਂ ਕੇਂਦਰੀ ਸਿੰਘ ਸਭਾ ਹਰ ਸਾਲ 15 ਅਗਸਤ ਨੂੰ ‘ਪਸਚਾਤਾਪ ਦਿਵਸ’ ਮਨਾਕੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਅਤੇ ਵਿਸ਼ੇਸ਼ ਸੈਮੀਨਾਰ ਕਰਵਾਉਦੀ ਆ ਰਹੀ ਹੈ। ਇਸ ਸਾਲ ਵੀਂ ਸਿੱਖ/ਹਿੰਦੂ/ਮੁਸਲਮਾਨ ਦੇ ਪ੍ਰਤੀਨਿਧ 15 ਅਗਸਤ ਨੂੰ ਸਿੰਘ ਸਭਾ ਦੇ ਕੈਂਪਸ ਵਿੱਚ ਮਾਰੇ ਗਏ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕਠੇ ਹੋ ਰਹੇ ਹਨ।

ਚੇਤੇ ਰਵੇ ਕਿ 1940 ਵੇ ਵਿੱਚ ਚੰਦ-ਕੁ ਸਿਆਸਤਦਾਨਾਂ ਨੇ ਆਪਣੇ ਰਾਜਨੀਤਿਕ ਹਿੱਤਾਂ ਨੂੰ ਪੂਰਾ ਕਰਨ ਲਈ ਫਿਰਕਾਪ੍ਰਸਤੀ ਦਾ ਮਾਹੌਲ ਖੜ੍ਹਾ ਕਰਕੇ ਪੰਜਾਬ ਦੀ ਹਿੱਕ ਉੱਤੇ ਵੰਡ ਦੀ ਸਿਆਸੀ ਤੇ ਗੈਰ-ਕੁਦਰਤੀ ਲੀਕ ਵਾਹ ਦਿੱਤੀ ਸੀ। ਦਸ ਲੱਖ ਲਾਸ਼ਾਂ ਉੱਤੇ ਖਿੱਚੀ ਵਾਹਗੇ ਦੀ ਲਾਈਨ ਨੇ ਸਦੀਆਂ ਤੋਂ ਵੱਸਦੇ ਕਰੋੜਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਅਤੇ ਤਿੰਨ ਲੱਖ ਔਰਤਾਂ ਦੀ ਬੇਪਤੀ ਹੋਈ। ਦੋਨਾਂ ਭਾਰਤ ਅਤੇ ਪਾਕਿਸਤਾਨ ਦੇ ਹਾਕਮਾ ਨੇ ਇੰਨੇ ਵੱਡੇ ਖੂਨ ਖਰਾਬੇ ਨੂੰ ਨਵੀਂ ਮਿਲੀ ਆਜ਼ਾਦੀ ਦੇ ਜ਼ਸਨਾਂ ਵਿੱਚ ਡੋਬਣ ਦੀ ਪੂਰੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਨਾਲ ਲੜ੍ਹਾਈ ਅਤੇ ਦੁਸ਼ਮਣੀ ਵਾਲਾ ਮਾਹੌਲ ਸਿਰਜਕੇ, ਪੰਜਾਬੀਆਂ ਦੀ ਹੋਈ ਬਰਬਾਦੀ ਨੂੰ ਦਬਾਕੇ, ਉਲੱਟਾ ਧਾਰਮਿਕ ਕੱਟੜਤਾ ਦੇ ਬਲਬੂਤੇ ਹੀ ਆਪਣੀ ਆਪਣੀ ਰਾਜਨੀਤੀ ਖੜ੍ਹੀ ਕੀਤੀ ਹੈ।

          ਇੰਨਾ ਸਿਆਸੀ ਹੱਥਕੰਡਿਆਂ ਦੇ ਬਾਵਜੂਦ ਵੀ ਦੋਨੋਂ ਮੁਲਕਾਂ ਵਿੱਚ ਵੰਡ ਅਤੇ ਫਿਰਕਾਪ੍ਰਸਤੀ ਤੋਂਪੈਦਾ ਹੋਏ ਕੋਝੇ ਹਾਲਤ, ਭੁਖਮਰੀ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਨੂੰ ਲੁਕ ਨਹੀਂ ਸਕੀਆਂ। ਸੰਤਾਲੀ ਵੇਲੇ ਦੋਨਾਂ ਦੇਸ਼ਾਂ ਦੇ ਲੀਡਰਾਂ ਵੱਲੋਂ ਦਖਾਏ ਸੁਨਿਹਰੀ ਸੁਪਨੇ ਹੁਣ ਤਾਰ-ਤਾਰ ਹੋ ਗਏ ਹਨ। ਸੰਤਾਲੀ ਵਿੱਚ ਠੱਗੇ ਗਏ ਅਤੇ ਮੂਰਖ ਬਣਾਏ ਗਏ ਪੰਜਾਬੀ ਅੱਜ ਸੰਤਾਲੀ ਦੀ ਦੁਖਾਂਤ ਦੀ ਮੁੜ੍ਹ ਪੜ੍ਹਤਾਲ/ਘੋਖ ਕਰਕੇ, ਆਪਣੇ ਆਪਣੇ ਭਵਿੱਖ ਦੀਆਂ ਸਭਾਵਨਾਵਾਂ ਤਸ਼ਾਲ ਰਹੇ ਹਨ।

          ਅਸੀਂ ਚੜ੍ਹਦੇ/ਲਹਿੰਦੇ ਪੰਜਾਬਾਂ ਦੇ ਚਿੰਤਕਾਂ ਨੂੰ ਅਪੀਲ ਕਰਦੇ ਹਾਂ ਉਹ ਆਪਣੇ ਅਤੀਤ ਨੂੰ ਮੁੜ੍ਹ ਵਿਚਰਣ ਅਤੇ ਉਪ-ਮਹਾਂਦੀਪ ਵਿੱਚ ਸ਼ਾਂਤੀ ਅਤੇ ਭਾਈਚਾਰੇ ਦਾ ਮਾਹੌਲ ਖੜਾਕੇ ਦੁਖੀ ਲੋਕਾਈ ਦੀ ਬੰਦ ਖਲਾਸੀ ਲਈ ਭਲੇ ਦੇ ਕਾਰਜਾਂ ਵਿੱਚ ਸਹਾਈ ਹੋਣ।

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ। 

 ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ

The views and opinions expressed by the writer are personal and do not necessarily reflect the official position of VOM.
This post was created with our nice and easy submission form. Create your post!

What do you think?

Comments

Leave a Reply

Your email address will not be published.

Loading…

0

Comments

0 comments