in

ਗੁਰੂ ਗ੍ਰੰਥ ਸਾਹਿਬ ਦੀ ‘ਬੀੜ’ ਨੂੰ ਖੋਹਣਾ ਨਿੰਦਣਯੋਗ: ਸਿੱਖ ਵਿਚਾਰ ਮੰਚ

ਚੰਡੀਗੜ, 11 ਅਗਸਤ (2020) ਸਿੱਖ ਬੁੱਧੀਜੀਵੀਆਂ ਨੇ ਕੱਲ੍ਹ ਖਾਲਸਾ ਕਾਲਜ ਦੇ ਇੱਕ ਸੇਵਾਮੁਕਤ ਪ੍ਰਿੰਸੀਪਲ ਦੀ ਰਿਹਾਇਸ਼ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੀੜ’ ਜ਼ਬਰਦਸਤੀ ਖੋਹਣ ਦੀ ਸਤਿਕਾਰ ਕਮੇਟੀ ਦੀ ਪੁਰਜੋਰ  ਨਿਖੇਧੀ ਕਰਦਿਆਂ ਕਿਹਾ ਕਿ ਇਹ ਕੱਟੜਵਾਦੀ ਕਾਰਵਾਈ ਧਾਰਮਿਕ ਨਹੀਂ ਹੈ। ਪਿਛਲੇ ਸਮੇਂ ਵਿੱਚ ਬ੍ਰਾਹਮਣਵਾਦੀ ਪੁਜਾਰੀਆਂ ਵਾਲਾ ਵਰਤਾਰਾ ਸਿੱਖ ਸਮਾਜ ਵਿੱਚ ਸ਼ਾਮਿਲ ਹੋ ਗਿਆ। ਇਸ ਵਰਤਾਰੇ ਨੂੰ ਡੇਰਾ ਮੁੱਖੀਆਂ ਨੇ ਹੋਰ ਜ਼ਿਆਦਾ ਪ੍ਰਚੰਡ ਕਰ ਦਿੱਤਾ ਹੈ।  ਸਰਕਾਰੀ ਸਰਪ੍ਰਸਤੀ ਵਾਲੇ ਡੇਰਾ ਮੁਖੀ ਆਪਣੇ ਆਪ ਨੂੰ ਧਾਰਮਿਕ  ਪੇਸ਼ ਕਰਨ ਲਈ ਸ਼ਾਕਾਹਾਰੀ ਭਾਵਨਾ ਦਾ ਪ੍ਰਚਾਰ ਕਰ ਰਹੇ ਹਨ।

78 ਸਾਲਾ ਜਸਵੰਤ ਸਿੰਘ ਸੰਧੂ ਪਿੰਡ ਬੱਸੀ ਜਲਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਉਸ ਦੀ ਬੇਨਤੀ ਨੂੰ ਨਜ਼ਰ-ਅੰਦਾਜ਼ ਕਰਦਿਆਂ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ਸੇਵਾ ਮੁਕਤ ਪ੍ਰਿੰਸੀਪਲ ਤੇ ਇਹ ਦੋਸ਼ ਲਾਉਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੀੜ ਜ਼ਬਰਦਸਤੀ ਖੋਹ ਲਈ ਕਿ ਉਹ ਮੀਟ ਅਤੇ ਅੰਡੇ ਖਾਦਾਂ ਹੈ। ਸਿੱਖ ਪੰਥ ਦੁਆਰਾ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਅੰਡੇ ਅਤੇ ਮੀਟ ਖਾਣਾ ਕੁਰਹਿਤ ਨਹੀਂ ਹੈ।

ਸਿੱਖ ਰਹਿਤ-ਮਰਿਆਦਾ 14 ਸਾਲਾਂ ਵਿੱਚ ਤਿਆਰ ਹੋਈ ਸੀ।  ਜਿਸ ਅਨੁਸਾਰ ਕੇਵਲ ਸਿਰਫ ਹਲਾਲ ਮੀਟ ਖਾਣ ਤੋਂ ਹੀ ਮਨਾਈ ਹੈ। ਚੇਤੇ ਰਹੇ ਕਿ ਸਮੂਹ ਨਿੰਹਗ ਸਿੰਘ ਜਥੇਬੰਦੀਆਂ ਵੀ ਮਾਸ ਦਾ ਸੇਵਨ ਕਰਦੀਆਂ ਹਨ ਅਤੇ ਉਹਨਾਂ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ।  ਗੁਰਬਾਣੀ, ਬ੍ਰਾਹਮਣਵਾਦੀ/ਹਿੰਦੂ ਪੁਜਾਰੀ ਜਾਤੀਗਤ ਪਹੁੰਚ ਨੂੰ ਪ੍ਰਵਾਨ ਨਹੀਂ ਕਰਦੀ ਜੋ ਵਿਹਾਰਕ ਤੌਰ ਤੇ ਸ਼ਾਕਾਹਾਰੀ ਲੋਕਾਂ ਨੂੰ “ਪਵਿੱਤਰ” ਅਤੇ ਮਾਸਾਹਾਰੀ ਲੋਕਾਂ ਨੂੰ ਅਪਵਿੱਤਰ ਮੰਨਦਾ ਹੈ।

ਸਤਿਕਾਰ ਕਮੇਟੀਆਂ ਦੇ ਅਸਹਿਣਸ਼ੀਲ ਅਤੇ ਹਮਲਾਵਰ ਕਾਰਵਾਈਆਂ ਨੇ ਸਿੱਖ ਪੰਥ ਦੇ ਸਹਿਣਸ਼ੀਲ ਵਾਲੇ ਅਕਸ ਨੂੰ ਦੇਸ਼ਾਂ-ਵਿਦੇਸ਼ਾਂ ਤੇ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਅਜਿਹੀਆਂ ਕਾਰਵਾਈਆਂ ਦੇ  ਕਾਰਨ ਸਿੱਖ ਸਮਾਜ ਅੰਦਰ ਅੰਦਰੂਨੀ ਲੜਾਈ  ਪੈ ਗਈ ਹੈ। ਜਿਸ ਕਰਕੇ ਸਿੱਖ ਪੰਥ ਵਿਚ ਨਵੇਂ ਸਰਧਾਲੂਆਂ ਦੇ ਦਾਖਲੇ ਤੇ ਰੋਕ ਲੱਗ ਗਈ ਹੈ। ਸਤਿਕਾਰ ਕਮੇਟੀਆਂ ਨੂੰ ਜ਼ਬਰਦਸਤੀ ਉਸ ਸਵੈ-ਕਲਪਿਤ (ਡੇਰਾਵਾਦੀ) ਰਹਿਤ-ਮਰਿਆਦਾ ਨੂੰ ਥੋਪਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਪਹਿਲਾਂ ਹੀ ਸਿੱਖ ਪੰਥ ਨੂੰ ਵੰਡਣ ਲਈ ਸਰਗਰਮ ਹਨ।

ਜਿਵੇਂ ਕਿ ਮੀਡੀਆ ਦੀਆਂ ਰਿਪੋਰਟਾ ਮੁਤਾਬਿਕ ਸੇਵਾਮੁਕਤ ਪ੍ਰਿੰਸੀਪਲ ਸੰਧੂ 1976 ਤੋਂ ਇਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਦੋਂ ਤੋਂ ਹੀ ਉਹ ਆਪਣੀ ਰਿਹਾਇਸ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੀੜ ਰੱਖ ਰਹੇ ਹਨ। ਉਹਨਾਂ ਦਾ ਸਿਰਫ ਰਹਿਣਾ-ਸਹਿਣਾ ਸਿੱਖਾਂ ਵਾਲਾ ਨਹੀਂ ਬਲਕਿ ਉਹ ਰਸਾਲਿਆਂ/ਮੈਗਜੀਨਾਂ ਵਿਚ ਵੀ ਸਿੱਖ ਫ਼ਲਸਫ਼ੇ ਬਾਰੇ ਲੇਖ ਲਿਖ ਰਿਹਾ ਹੈ। ਪ੍ਰਿੰਸੀਪਲ ਕੋਲ ਸਤਿਕਾਰ ਕਮੇਟੀ ਦੀ ਸਮਝ ਤੋਂ ਵੱਖਰੀ ਧਾਰਮਿਕ ਧਾਰਨਾ ਰੱਖਣ ਦਾ ਪੂਰਾ ਅਧਿਕਾਰ ਹੈ ਜਦੋਂ ਤਕ ਉਹ ਕਿਸੇ ਵੀ ਵੱਡੀ ਕੁਰਹਿਤ ਵਿੱਚ ਸ਼ਾਮਲ ਨਹੀਂ ਹੁੰਦੇ।

ਅਸੀਂ ਅਕਾਲ ਤਖ਼ਤ ਨੂੰ ਅਪੀਲ ਕਰਦੇ ਹਾਂ ਕਿ ਹਾਲਾਤ ਵਿਗੜਨ ਤੋਂ ਪਹਿਲਾਂ ਅਜਿਹੇ ਨਾਜ਼ੁਕ ਮੁੱਦਿਆਂ ਬਾਰੇ ਫੈਸਲਾ ਲੈਣ ਲਈ ਅੱਗੇ ਆਉਣ।

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ ਕੇਂਦਰੀ ਸਿੰਘ ਸਭਾ, ਗੁਰਤੇਜ ਸਿੰਘ ਆਈ.ਏ.ਐੱਸ., ਸੁਖਦੇਵ ਸਿੰਘ ਪੱਤਰਕਾਰ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਪ੍ਰੋਫੈਸਰ ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ।

 ਜਾਰੀ ਕਰਤਾ:- ਖੁਸ਼ਹਾਲ ਸਿੰਘ, ਜਨਰਲ ਸਕੱਤਰ ਕੇਂਦਰੀ ਸਿੰਘ ਸਭਾ

The views and opinions expressed by the writer are personal and do not necessarily reflect the official position of VOM.
This post was created with our nice and easy submission form. Create your post!

What do you think?

Comments

Leave a Reply

Your email address will not be published.

Loading…

0

Comments

0 comments