in

ਕਿਸਾਨ ਜਥੇਬੰਦੀ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਜ਼ਿੰਮੇਵਾਰੀ

ਚੰਡੀਗੜ੍ਹ, 17 ਮਈ (2022) ਕੁਝ ਹਫਤੇ ਪਹਿਲਾਂ ਅੱਤ ਦੀ ਗਰਮੀ ਦੇ ਮੌਸਮ ਵਿੱਚ ਕਣਕ ਦੇ ਨਾੜ੍ਹ ਨੂੰ ਅੱਗ ਲਾਉਣ ਕਰਕੇ ਕਈ ਦੁਖਦਾਈ ਘਟਨਾਵਾਂ ਵਾਪਰੀਆਂ, ਰਸਤਿਆਂ/ਸੜਕਾਂ ਦੁਆਲੇ ਖੜ੍ਹੇ ਦਰਖਤਾਂ ਦਾ ਨੁਕਸਾਨ ਹੋਇਆ, ਖੇਤੀ ਲਈ ਲਾਭਦਾਇਕ ਲੱਖਾਂ ਜੀਵ-ਜੰਤੂ ਅੱਗ ਵਿੱਚ ਜਲ ਜਾਣ ਨਾਲ ਵਾਤਾਵਰਣ ਦਾ ਨਾ-ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ।

ਪਹਿਲਾਂ ਹੀ ਧਰਤੀ ਹੇਠਲਾ ਪਾਣੀ ਖਤਮ ਹੋਣ ਦੇ ਕਗਾਰ ਤੇ ਹੈ ਅਤੇ ਜਿਹੜਾ ਪਾਣੀ ਧਰਤੀ ਸਤਹ ਉੱਤੇ ਮਿਲਣਾ ਉਹ ਖਾਦ/ਕੀਟਨਾਸ਼ਕਾ ਦਵਾਈਆਂ ਦੀ ਨਜ਼ਾਇਜ਼ ਵਰਤੋਂ ਕਰਕੇ ਦੂਸ਼ਿਤ ਹੋ ਚੁੱਕਿਆ ਹੈ। ਵਿਗੜ ਰਿਹਾ ਵਾਤਾਵਰਣ, ਖੇਤੀ ਸੰਕਟ ਨੂੰ ਹੋਰ ਗਹਿਰਾ ਕਰ ਰਿਹਾ।

ਇਸ ਕਰਕੇ, ਕਿਸਾਨ ਯੂਨੀਅਨਾਂ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਅਪੀਲ ਕਰਨ ਕਿ ਉਹ ਕਣਕ ਦੇ ਨਾੜ੍ਹ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ। ਕਣਕ ਦੇ ਨਾੜ੍ਹ, ਝੋਨੇ ਦੀ ਪਰਾਲੀ ਤੋਂ ਕਿਤੇ ਨਰਮ ਹੁੰਦਾ ਅਤੇ ਤੂੜੀ ਬਣਾਉਣ ਤੋਂ ਬਾਅਦ, ਨਾੜ੍ਹ ਨਾ-ਮਾਤਰ ਹੀ ਖੇਤ ਵਿੱਚ ਰਹਿ ਜਾਂਦਾ ਹੈ ਜਿਹੜਾ ਇੱਕ ਵਹਾਈ ਨਾਲ ਹੀ ਖਤਮ ਹੋ ਜਾਂਦਾ ਅਤੇ ਝੋਨੇ ਦੀ ਲਵਾਈ ਵਿੱਚ ਕੋਈ ਅੜਿਕਾ ਨਹੀਂ ਬਣਦਾ। ਬਾਕੀ, ਵਾਤਾਵਰਨ ਨੂੰ ਦਰੁਸਤ ਰੱਖਣ ਲਈ ਕੁਦਰਤੀ ਚੱਕਰ ਨੂੰ ਬਰਕਰਾਰ ਰਖਣਾ ਜ਼ਰੂਰੀ ਹੈ। ਜਿੰਨ੍ਹਾਂ ਖੇਤ ਵਿੱਚੋਂ ਕੱਢਿਆ ਜਾਵੇ, ਉਹਨਾਂ ਹੀ ਖੇਤੀ ਰਹਿੰਦ-ਖੂੰਦ ਦੀ ਮੁੜ੍ਹ ਖੇਤ ਵਿੱਚ ਪਾ ਕੇ ਜ਼ਮੀਨੀ ਵਾਤਾਵਰਣ ਦੀ ਸੰਤੁਲਨ ਰੱਖਿਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਕਿਸਾਨ ਯੂਨੀਅਨਾਂ ਦੇ ਲੀਡਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਫੈਕਟਰੀ/ਮੁਲਾਜ਼ਮਾਂ ਵਾਲੀਆਂ ਟਰੇਡ ਯੂਨੀਅਨਾਂ ਵਾਲੀ ਤਰਜ਼ ਉੱਤੇ ਖੇਤੀ ਯੂਨੀਅਨਾਂ ਨਹੀਂ ਚਲਾ ਸਕਦੇ। ਖੇਤੀ ਸੈਕਟਰ ਵਿੱਚ ਕੋਈ ਕਾਰਖਾਨੇਦਾਨ/ਅਜ਼ਾਰੇਦਾਰ/ਨੌਕਰੀ ਦੇਣ ਵਾਲੀ ਸਰਕਾਰੀ ਏਜੰਸੀ ਵਿਰੁੱਧ ਕਿਸਾਨਾਂ ਦੀ ਸਿੱਧੀ ਟੱਕਰ ਨਹੀਂ ਹੈ। ਕਿਸਾਨੀ ਦੀ ਲੜ੍ਹਾਈ ਤਾਂ ਸਰਮਾਏਦਾਰ ਸਰਕਾਰਾਂ ਦੀ ਮਦਦ ਨਾਲ ਖੜ੍ਹਾ ਹੋਇਆ ਕਾਰਪੋਰੇਟ ਸੰਸਾਰ ਉਸਦ ਰਾਹੀਂ ਸਿਰਜੀ ਮੰਡੀ/ਮਾਰਕੀਟ ਵਿਰੁੱਧ ਹੈ। ਇਸ ਕਰਕੇ, ਕਿਸਾਨ ਸਿਰਫ ਵਰਕਰ/ਮੁਲਾਜ਼ਮ ਨਹੀਂ ਉਹ ਖੁਦ ਮਜ਼ਦੂਰਾਂ/ਨੌਕਰਾਂ ਨੂੰ ਰੁਜ਼ਗਾਰ ਵੀ ਦਿੰਦਾ। ਜਿਸ ਕਰਕੇ, ਖੇਤੀ ਇੱਕ ਨਿਵੇਕਲੀ ਕਿਸਮ ਤੇ ਕੁਦਰਤ ਨਾਲ ਜੁੜਿਆ ਹੋਇਆ ਕਿੱਤਾ ਹੈ। ਜਿਹੜਾ ਵਾਤਾਵਰਣ ਦਾ ਸੰਤੁਲਨ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਦਿੰਦਾ ਹੈ।

ਕਿਸਾਨ ਯੂਨੀਅਨਾਂ ਦੇ ਕਈ ਲੀਡਰ ਇਸ ਡਰ ਤੋਂ ਕਣਕ ਦੇ ਨਾੜ੍ਹ ਸਾੜਨ ਤੋਂ ਕਿਸਾਨ ਨੂੰ ਨਹੀਂ ਵਰਜਦੇ ਤਾਂ ਕਿ ਕਿਸਾਨ ਉਹਨਾਂ ਦੀ ਯੂਨੀਅਨ ਤੋਂ ਟੁੱਟ ਨਾ ਜਾਣ। ਪਰ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਤਿੰਨ ਚਾਰ ਦਹਾਕੇ ਪਹਿਲਾਂ ਕਿ ਸਰਕਾਰੀ ਸਕੂਲਾਂ ਦੀਆਂ ਅਧਿਆਪਕ ਯੂਨੀਅਨਾਂ ਸਿਰਫ ਟੀਚਰਾਂ ਦੀਆਂ ਤਨਖਾਹ ਸਬੰਧੀ ਮੰਗਾਂ ਅਤੇ ਬਦਲੀਆਂ ਦੇ ਮਸਲੇ ਉੱਤੇ ਹੀ ਲੜ੍ਹਦੀਆਂ ਰਹੀਆਂ ਸਨ ਅਤੇ ਕਦੇ ਵੀਂ ਅਧਿਆਪਕਾਂ ਨੂੰ ਬੱਚਿਆ ਨੂੰ ਚੰਗੀ ਤਰ੍ਹਾ ਪੜਾਉਣ ਦੀ ਅਪੀਲ ਨਹੀਂ ਕੀਤੀ ਸੀ। ਜਿਸ ਕਰਕੇ, ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਡਿਗਦਾ ਗਿਆ ਅਤੇ ਦੁਕਾਨ-ਨੁਮਾ ਪ੍ਰਾਈਵੇਟ ਸਕੂਲ ਵਧਦੇ ਗਏ। ਹੁਣ ਪੰਜਾਬ ਸਰਕਾਰੀ ਸਕੂਲ ਸਿਰਫ 50 ਪ੍ਰਤੀਸ਼ਤ ਰਹਿ ਗਏ ਹਨ। ਜਿਸ ਨਾਲ ਆਮ ਲੋਕਾਂ ਦੇ ਬੱਚਿਆ ਦੀ ਪੜ੍ਹਾਈ ਅਤੇ ਉਹਨਾਂ ਵਿੱਚੋਂ ਅਧਿਆਪਕ ਬਣਨ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਦਾ ਨੁਕਸਾਨ ਹੋਇਆ।

ਸਾਡੀ ਅਪੀਲ ਹੈ ਕਿ ਕਿਸਾਨ ਲੀਡਰ ਆਪਣੀ ਇਤਿਹਾਸਕ ਜ਼ਿੰਮੇਵਾਰੀ ਤੋਂ ਨਾ ਭੱਜਣ ਅਤੇ ਚੇਤੇ ਰੱਖਣ ਦੀ ਬਹੁਤੇ ਕਿਸਾਨ ਲੀਡਰਾਂ ਦੀ ਮਦਦ ਕਰਕੇ ਹੀ, ਸਰਕਾਰ ਤੋਂ ਬੇਪ੍ਰਵਾਹ ਹੋਕੇ, ਕਣਕ ਦਾ ਨਾੜ੍ਹ ਸਾੜ ਰਹੇ ਹਨ। ਕਿਸਾਨ ਲੀਡਰ ਨਾੜ੍ਹ ਸਾੜਨ ਤੋਂ ਰੋਕਣ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ।

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ),ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ। 

 ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ

The views and opinions expressed by the writer are personal and do not necessarily reflect the official position of VOM.
This post was created with our nice and easy submission form. Create your post!

What do you think?

Comments

Leave a Reply

Your email address will not be published.

Loading…

0

Comments

0 comments